ਮੋਰਜੈਂਟਲਰ ਹਸਪਤਾਲ ਸੁਰਖਿਤ ਅਤੇ ਕਾਨੂਨੀ ਗਰਭਪਾਤ ਮੁੱਹਇਆ ਕਰਵਾਉਂਦਾ ਹੈ ਅਤੇ ਏਸ ਦਾ ਸੁਰਖਿਆ ਰਿਕਾਰਡ ਬਹੁਤ ਵਧੀਆ ਹੈ। ਹਾਲ ਹੀ ਵਿਚ ਡਾ. ਮੋਰਜੈਂਟਲਰ ਨੇ ਆਰਡਹ ਆਫ ਕਨੇਡਾ ਹਾਸਲ ਕੀਤਾ ਅਤੇ ਪਿਛਲੇ 32 ਸਾਲ ਉਹਨਾਂ ਨੇ ਕਨੇਡਾ ਵਿਚ ਔਰਤਾ ਦੇ ਅਧਿਕਾਰਾਂ ਲਈ ਲਡਦੇ ਹੋਏ ਗੁਜ਼ਾਰੇ।

ਇਥੇ ਤੁਹਾਡੇ ਵਲ ਵਤੀਰਾ ਸਮਝ,ਸਦਭਾਵਨਾ ਅਤੇ ਹਮਦਰਦੀ ਦਾ ਹੋਵੇਗਾ । ਤੁਹਾਡੇ ਗਰਭ ਨੂੰ ਖਤਮ ਕਰਣ ਦਾ ਫੈਸਲਾ ਸ਼ਾਇਦ ਕਾਫੀ ਔਖਾ ਰਿਹਾ ਹੋਵੇਗਾ ਪਰ ਸਾਰੇ ਮਹਿਕਮੇ ਦੇ ਕਰਮਚਾਰੀ ਤੁਹਾਡੀ ਇਜ਼ਤ ਕਰਣਗੇ। ਜੋ ਜਾਨਕਾਰੀ ਸਾਨੂੰ ਦਿਤੀ ਜਾਵੇਗੀ, ਉਸ ਨੂੰ ਗੁਪਤ ਰਖਿਆ ਜਾਵੇਗਾ ਅਤੇ ਤੁਹਾਡੇ ਭੇਤ ਦੀ ਇਜ਼ਤ ਕੀਤੀ ਜਾਵੇਗੀ।

ਇਹ ਸੇਵਾਵਾਂ ਮੁਫਤ ਹਨ। ਜੇਕਰ ਤੁਹਾਡੇ ਕੋਲ ਪਰਦੇਸ਼ਿਕ ਸੁਰਖਿਆ (ਪਰੋਵਿਂਸ਼ਿਅਲ ਕਵਰੇਜ) ਹੈ ਤੇ ਤੁਹਾਡਾ ਗਰਭਪਾਤ ਪ੍ਦੇਸ਼ਿਕ ਸਰਕਾਰ ਦੇ ਪਲਾਨ ਹੇਠ ਸੁਰਖਿਤ ਕਰ ਲਿਤਾ ਜਾਵੇਗਾ। ਜਿਹਨਾਂ ਕੋਲ ਬੀਮਾ ਨਈ ਹੈ ਉਹ ਫੀਸ ਬਾਰੇ ਜਾਨਕਾਰੀ ਸਾਡੀ ਵੇਬਸਾਇਟ ਰਾਹੀ ਲੈ ਸਰਦੇ ਹਨ।